Friday, November 22, 2024
 

ਹੋਰ ਦੇਸ਼

covid-19: ਬ੍ਰਾਜ਼ੀਲ ਵਿਸ਼ਵ ਮ੍ਰਿਤਕ ਸੂਚੀ 'ਚ  ਦੂਜੇ ਨੰਬਰ 'ਤੇ ਪੁੱਜਾ

June 14, 2020 09:12 AM

ਸਾਓ ਪਾਊਲੋ : ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨਾਲ 41, 828 ਲੋਕਾਂ ਦੀ ਮੌਤ ਹੋ ਚੁੱਕੀ ਹੈ। 

 ਇਸ ਦਾ ਮਤਲਬ ਹੈ ਕਿ ਅਮਰੀਕਾ ਦੀ 'ਜਾਨਸ ਹਾਪਿਕਨਸ ਯੂਨੀਵਰਸਿਟੀ' ਦੀ ਗਿਣਤੀ ਅਨੁਸਾਰ ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਬ੍ਰਿਟੇਨ ਤੋਂ ਵੀ ਜ਼ਿਆਦਾ ਹੋ ਗਈ ਹੈ ਅਤੇ ਹੁਣ ਮੌਤ ਦਰ ਵਿਚ ਇਹ ਦੁਨੀਆਂ ਭਰ ਵਿਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਮਾਮਲੇ ਵਿਚ ਅਮਰੀਕਾ ਪਹਿਲੇ ਸਥਾਨ 'ਤੇ ਹੈ।  ਬ੍ਰਾਜ਼ੀਲ ਦੇ ਅਧਿਕਾਰੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਪਿਛਲੇ 24 ਘੰਟਿਆਂ ਵਿਚ 909 ਲੋਕਾਂ ਦੀ ਮੌਤ ਹੋ ਗਈ। 
ਇਹ ਲਾਤਿਨ ਅਮਰੀਕਾ ਵਿਚ ਕੋਰੋਨਾ ਨਾਲ ਸੱਭ ਤੋਂ ਪ੍ਰਭਾਵਤ ਦੇਸ਼ ਹੈ ਅਤੇ ਇਥੇ ਕੋਰੋਨਾ ਵਾਇਰਸ ਨਾਲ ਪ੍ਰਭਾਵਤਾਂ ਦੀ ਗਿਣਤੀ 8, 28, 000 ਤਕ ਅੱਪੜ ਗਈ ਹੈ। ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਣ ਦੇ ਬਾਵਜੂਦ ਸੂਬਿਆਂ ਅਤੇ ਸ਼ਹਿਰਾਂ ਨੇ ਕਰੀਬ ਦੋ ਮਹੀਨੇ ਪਹਿਲਾਂ  ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿਤੀ ਹੈ।
ਬ੍ਰਾਜ਼ੀਲ ਵਿਚ ਸੱਭ ਤੋਂ ਜ਼ਿਆਦਾ ਪ੍ਰਭਾਵਤ ਸਾਓ ਪਾਊਲੋ ਹੈ ਜਿਥੇ ਦਿਨ ਵਿਚ ਚਾਰ ਘੰਟੇ ਦੁਕਾਨਾਂ ਅਤੇ ਮਾਲ (ਖ਼ਰੀਦ ਕੇਂਦਰ) ਖੋਲ੍ਹਹਣ ਦੀ ਪ੍ਰਵਾਨਗੀ ਦਿਤੀ ਗਈ ਹੈ।

 

Have something to say? Post your comment

 
 
 
 
 
Subscribe